ਚੰਡੀਗੜ : ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਸਹਿਕਾਰਤਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਇੱਥੇ ਜਾਰੀ ਬਿਆਨ ਵਿਚ ਦਸਿਆ ਕਿ ਹਰਿਆਣਾ ਦੇ ਖਰੀਦ ਕੇਂਦਰਾਂ ਵਿਚ 48, 607 ਕਿਸਾਨਾਂ ਤੋਂ 4.12 ਲੱਖ ਮੀਟ੍ਰਿਕ ਟਨ ਕਣਕ ਖਰੀਦੀ ਗਈ| ਇਸ ਦੇ ਨਾਲ ਸੂਬੇ ਵਿਚ ਪਿਛਲੇ 9 ਦਿਨਾਂ ਵਿਚ 3, 54, 097 ਕਿਸਾਨਾਂ ਤੋਂ 30.67 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ| ਉਨਾਂ ਇਹ ਵੀ ਕਿਹਾ ਕਿ ਅੱਜ ਸੂਬੇ ਦੇ 163 ਖਰੀਦ ਕੇਂਦਰਾਂ ਵਿਚ 8891 ਕਿਸਾਨਾਂ ਤੋਂ 24, 091.68 ਮੀਟ੍ਰਿਕ ਟਨ ਸਰੋਂ ਦੀ ਖਰੀਦ ਕੀਤੀ ਗਈ ਅਤੇ 1, 09, 775 ਕਿਸਾਨਾਂ ਤੋਂ ਕੁਲ 2.98 ਲੱਖ ਮੀਟ੍ਰਿਕ ਟਨ ਸਰੋਂ ਦੀ ਖਰੀਦ ਕੀਤੀ ਗਈ|